ਸੈਲਫੀ/
ਮਾਸੂਮ ਜਿਹੇ ਖਿਆਲ,
ਮੇਰੇ ਜਿਹਨ ਦੀ,
ਹਮੇਸ਼ਾਂ ਤਲਾਸ਼ੀ ਕਰਦੇ ਰਹੇ
ਸ਼ੈਲਫੀ ਲੈਂਦੇ ਰਹੇ,
ਉਧਾਰ ਜਿਹੀਆਂ ਨਜ਼ਰਾਂ ਨਾਲ।
ਉਹਨਾਂ ਨੂੰ
ਮਿਲਦੇ ਰਹੇ,
ਮੇਰੇ ਮਨ ਮਸਤਕ ਵਿੱਚ
ਗੁਆਚੇ ਤੇ ਰੁੱਸੇ ਸ਼ਬਦ।
ਤੇ ਜਾਂ ਫਿਰ,
ਉਹਨਾਂ ਨੂੰ ਨਸੀਬ ਹੋਏ
ਕੋਰੇ ਕਾਗਜਾਂ ਚ
ਲਪੇਟੀਆਂ ਤਿੜਕੀਆਂ ਤਕਦੀਰਾਂ।
ਤੇ ਜਾਂ ਫਿਰ
ਮਨ ਦੇ ਮਾਰੂਥਲਾਂ ਚ
ਗੁਆਚੀ ਤੇਰੀ ਯਾਦ
ਉਮੀਦਾਂ ਦੇ ਸਫ਼ਰ ਦੀ
ਮੇਰੇ ਨਾਲ ਸੈਲਫੀ ਲੈਂਦੀ ਰਹੀ।
ਫਿਕਰ ਨਹੀਂ ਕਰਨਾ,
ਕੋਈ ਵੀ ਸੈਲਫੀ
ਵਾਇਰਲ ਨਹੀਂ ਹੋਵੇਗੀ।
תגובות