ਕੋਵਿਡ-19 ਦੀ ਦਵਾਈ: ਇਤਿਹਾਸਕ ਘਟਨਾਵਾਂ /
ਹਰਜੀਤ ਅਟਵਾਲ /
ਕਰੋਨਾ ਜਾਂ ਕੋਵਿਡ-19 ਕੋਈ ਬਿਮਾਰੀ ਨਹੀਂ ਸਗੋਂ ਮਹਾਂਮਾਰੀ ਹੈ। ਛੂਤ ਦੀ ਬਿਮਾਰੀ ਜੋ ਕੋਲ ਬੈਠਿਆਂ ਜਾਂ ਕਿਸੇ ਨਾਲ ਕੁਝ ਪਲ ਗੱਲਾਂ ਕਰਦਿਆਂ ਹੀ ਲੱਗ ਜਾਂਦੀ ਹੈ। ਇਸ ਦਾ ਇਹੀ ਲੱਛਣ ਇਸ ਨੂੰ ਮਹਾਂਮਾਰੀ ਬਣਾਉਂਦਾ ਹੈ। ਸਫਰ ਕਰਨ ਵਾਲੇ ਮੁਸਾਫਿਰਾਂ ਨੇ ਇਸ ਬਿਮਾਰੀ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇਕ ਮੁਲਕ ਤੋਂ ਦੂਜੇ ਮੁਲਕ ਤੱਕ ਫੈਲਾ ਦਿੱਤਾ। ਅੱਜ ਦੀ ਤਰੀਕ ਵਿੱਚ ਵੀ ਨੌਂ ਤੋਂ ਦਸ ਹਜ਼ਾਰ ਲੋਕ ਦੁਨੀਆ ਵਿੱਚ ਰੋਜ਼ਾਨਾ ਮਰ ਰਹੇ ਹਨ। ਇਕ ਅੰਦਾਜ਼ੇ ਮੁਤਾਬਕ ਪਿਛਲੇ ਦਸ ਕੁ ਮਹੀਨਿਆਂ ਵਿੱਚ ਦੁਨੀਆ ਵਿੱਚ ਵੀਹ ਲੱਖ ਤੋਂ ਵੱਧ ਲੋਕ ਮਰ ਚੁੱਕੇ ਹਨ। ਇਹਨਾਂ ਵਿੱਚੋਂ ਪੰਜਾਹ-ਪਚਵੰਜਾ ਹਜ਼ਾਰ ਤਾਂ ਸਿਰਫ ਬ੍ਰਤਾਨੀਆ ਵਿੱਚ ਕਰੋਨਾ ਦੀ ਭੇਂਟ ਚੜ੍ਹੇ। ਦੁਨੀਆ ਵਿੱਚ ਸਹਿਮ ਫੈਲਿਆ ਹੋਇਆ ਹੈ। ਪਰ ਇਸ ਸਹਿਮ ਭਰੀ ਜ਼ਿੰਦਗੀ ਵਿੱਚ ਉਮੀਦ ਦੀਆਂ ਕੁਝ ਕਿਰਨਾਂ ਨਜ਼ਰ ਆਈਆਂ ਹਨ। ਇਸ ਬਿਮਾਰੀ ਦੀ ਦਵਾਈ ਲੱਭ ਲਈ ਗਈ ਹੈ। ਇਹ ਖੁਸ਼ਖ਼ਬਰੀ ਦੋ ਵੱਖ ਵੱਖ ਕਿਸਮ ਦੀ ਦਵਾਈ ਦੀ ਖੋਜ ਹੋ ਗਈ ਹੈ।
9 ਨਵੰਬਰ ਸੋਮਵਾਰ ਦੀ ਸਵੇਰ ਇਕ ਭਾਗਾਂਭਰੀ ਸਵੇਰ ਸੀ ਜਦ ਦੋ ਕੰਪਨੀਆਂ ਪਫਾਈਜ਼ਰ ਤੇ ਬਾਇਨਟਿਕ (ਫਾਡਿeਰ & ਭਿਂਠeਚਹ) ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫਰੰਸ ਬੁਲਾਈ ਤੇ ਐਲਾਨ ਕੀਤਾ ਕਿ ਕੋਵਿਡ-19 ਦੀ ਦੁਆਈ ਲੱਭ ਲਈ ਗਈ ਹੈ। ਉਹਨਾਂ ਦੇ ਪ੍ਰਤੀਨਿਧੀਆਂ ਵਲੋਂ ਇਸ ਦਵਾਈ ਬਾਰੇ ਤਫਸੀਲ ਵਿੱਚ ਦੱਸਿਆ ਗਿਆ। ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਇਹ ਦਵਾਈ 90 ਫੀ ਸਦੀ ਅਸਰਦਾਰ ਹੋਵੇਗੀ। ਦੁਨੀਆ ਦੇ ਕਰੋੜਾਂ ਲੋਕਾਂ ਨੇ ਇਹ ਖ਼ਬਰ ਬਹੁਤ ਧਿਆਨ ਨਾਲ ਸੁਣੀ 'ਤੇ ਖੁਸ਼ੀ ਤੇ ਰਾਹਤ ਦੀ ਇਕ ਲਹਿਰ ਸਾਰੇ ਸੰਸਾਰ ਵਿੱਚ ਫੈਲ ਗਈ। ਫਾਡਿeਰ ਇਕ ਅਮਰੀਕਨ ਕੰਪਨੀ ਹੈ ਤੇ ਭਿਂਠeਚਹ ਜਰਮਨ ਕੰਪਨੀ। ਇਸ ਦਵਾਈ ਦੀ ਖੋਜ ਦੋਵਾਂ ਕੰਪਨੀਆਂ ਦਾ ਸਾਂਝਾ ਅਭਿਯਾਨ ਸੀ। ਇਕ ਅਨੁਮਾਨ ਮੁਤਾਬਕ ਸਤਾਰਾਂ ਬਿਲੀਅਨ ਪੌਂਡ ਤੋਂ ਵੱਧ ਖਰਚਾ ਹੋਇਆ ਹੈ ਪਰ ਐਡੀ ਅਹਿਮ ਖੋਜ ਸਾਹਮਣੇ ਇਹ ਰਕਮ ਕੁਝ ਵੀ ਨਹੀਂ। ਇਸ ਦਵਾਈ ਬਾਰੇ ਖੋਜ ਕਰਨ ਤੋਂ ਪਹਿਲਾਂ ਇਸ ਨੂੰ ਤਕਰੀਬਨ ਚਾਲੀ ਤੋਂ ਪੰਜਤਾਲੀ ਹਜ਼ਾਰ ਲੋਕਾਂ ਉਪਰ ਟੈਸਟ ਕੀਤਾ ਗਿਆ ਸੀ ਜਿਸ ਦੇ ਨਤੀਜੇ ਬਹੁਤ ਵਧੀਆ ਮੰਨੇ ਜਾਂਦੇ ਹਨ।
16 ਨਵੰਬਰ ਭਾਵ ਅਗਲੇ ਹਫਤੇ ਹੀ ਇਕ ਅਮਰੀਕਨ ਕੰਪਨੀ ਮੌਡੈਰਨਾ (ੰੋਦeਰਨਅ) ਨੇ ਐਲਾਨ ਕਰ ਦਿੱਤਾ ਕਿ ਉਹਨਾਂ ਵੀ ਇਸ ਬਿਮਾਰੀ ਦੀ ਦਵਾਈ ਦੀ ਖੋਜ ਕਰ ਲਈ ਹੈ। ਇਹ ਕੰਪਨੀ ਵੀ ਪੂਰੀ ਸ਼ਿੱਦਤ ਨਾਲ ਖੋਜ ਵਿੱਚ ਜੁੱਟ ਗਈ ਹੋਈ ਸੀ। ਇਸ ਕੰਪਨੀ ਦਾ ਦਾਅਵਾ ਹੈ ਕਿ ਇਹਨਾਂ ਦੀ ਦਵਾਈ 95 ਫੀ ਸਦੀ ਅਸਰਦਾਰ ਹੈ। ਇਸ ਦਵਾਈ ਨੂੰ ਤੀਹ ਹਜ਼ਾਰ ਲੋਕਾਂ ਉਪਰ ਟੈਸਟ ਕੀਤਾ ਗਿਆ ਹੈ ਤੇ ਇਸ ਦੇ ਨਤੀਜੇ ਵੀ ਬਹੁਤ ਪ੍ਰਭਾਵਸ਼ਾਲੀ ਨਿਕਲੇ ਹਨ। ਇਸੇ ਲਈ ਇਹ ਕੰਪਨੀ ਵੀ ਬਹੁਤ ਉਤਸ਼ਾਹ ਵਿੱਚ ਹੈ।
23 ਨਵੰਬਰ ਨੂੰ ਔਕਸਫੋਰਡ ਯੂਨੀਵਰਸਟੀ ਨੇ ਆਪਣੇ ਵੈਕਸੀਨ ਬਾਰੇ ਵੀ ਐਲਾਨ ਕਰ ਦਿੱਤਾ ਹੈ ਜੋ ਪਹਿਲੇ ਦੋਵਾਂ ਨਾਲੋਂ ਵੀ ਜ਼ਿਆਦਾ ਸੰਭਾਵਨਾਜਨਕ ਹੈ। ਇਸ ਨੂੰ ਸੰਭਾਲਣ ਤੇ ਵਰਤਣਾ ਦੂਜਿਆਂ ਨਾਲੋਂ ਸ਼ਾਇਦ ਸੌਖਾ ਰਹੇਗਾ। ਇਸ ਵੈਕਸੀਨ ਦੀ ਖੋਜ ਦਾ ਅਧਾਰ ਈਬੋਲਾ ਦੇ ਵੈਕਸੀਨ ਨੂੰ ਬਣਾਇਆ ਗਿਆ ਹੈ। ਈਬੋਲਾ ਅਫਰੀਕਾ ਵਿੱਚ ਫੈਲੀ ਮਹਾਂਮਾਰੀ ਦਾ ਨਾਂ ਹੈ। ਇਸ ਵੈਕਸੀਨ ਬਾਰੇ ਹਾਲੇ ਹੋਰ ਗੱਲਾਂ ਹੋਣੀਆਂ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀ ਖੋਜ ਨੂੰ ਪੰਜ ਸਾਲ ਤੱਕ ਲੱਗ ਜਾਂਦੇ ਹਨ ਪਰ ਇਹ ਸਾਲ ਦੇ ਅੰਦਰ ਅੰਦਰ ਹੀ ਪੂਰੀ ਹੋ ਗਈ। ਇਸ ਦਾ ਇਕ ਵੱਡਾ ਕਾਰਨ ਇਹ ਰਿਹਾ ਕਿ ਵਿਗਿਆਨੀਆਂ ਨੂੰ ਇਸ ਬਿਮਾਰੀ ਬਾਰੇ ਭਾਵੇਂ ਬਹੁਤਾ ਕੁਝ ਪਤਾ ਨਹੀਂ ਸੀ ਚੱਲ ਰਿਹਾ ਪਰ ਇਸ ਦਾ ਡੀæਐਨæਏæ ਮਿਲ ਗਿਆ ਸੀ ਜਿਸ ਨਾਲ ਦਵਾਈ ਦੀ ਲੱਭਤ ਵਿੱਚ ਕਾਫੀ ਮੱਦਦ ਮਿਲੀ ਹੋਵੇਗੀ। ਇਸ ਵੇਲੇ ਦੁਨੀਆ ਭਰ ਵਿੱਚ ਦੋ ਸੌ ਤੋਂ ਵੱਧ ਸੰਸਥਾਵਾਂ ਇਸ ਬਿਮਾਰੀ ਦੀ ਖੋਜ ਵਿੱਚ ਲੱਗੀਆਂ ਹੋਈਆਂ ਹਨ। ਪਰ ਸਫਲਤਾ ਇਹਨਾਂ ਦੋ ਕੰਪਨੀਆਂ ਦੇ ਹਿੱਸੇ ਆਈ। ਹੋਰ ਕਿਸੇ ਕੰਪਨੀ ਵਲੋਂ ਵੀ ਜਲਦੀ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।
ਵੈਸੇ ਤਾਂ ਰੂਸੀ ਪ੍ਰਧਾਨ ਪੂਟਿਨ ਵੀ ਐਲਾਨ ਕਰ ਚੁੱਕਾ ਹੈ ਕਿ ਰੂਸੀਆਂ ਨੇ ਦਵਾਈ ਲੱਭ ਲਈ ਹੈ ਤੇ ਉਹਨਾਂ ਦੀ ਦਵਾਈ 92 ਫੀ ਸਦੀ ਕਾਮਯਾਬ ਹੈ। ਉਹਨਾਂ ਦੇ ਵੈਕਸੀਨ ਦਾ ਨਾਂ ੰਪੁਟਨਕਿੜ ਹੈ ਪਰ ਰੂਸੀਆਂ ਦਾ ਸਿਸਟਮ ਪਾਰਦਰਸ਼ੀ ਨਹੀਂ ਹੈ। ਇਸ ਲਈ ਬਹੁਤੇ ਮੁਲਕ ਉਹਨਾਂ ਉਪਰ ਯਕੀਨ ਨਹੀਂ ਕਰ ਰਹੇ। ਫਿਰ ਉਹਨਾਂ ਨੇ ਆਪਣੀ ਦਵਾਈ ਸਿਰਫ 76 ਲੋਕਾਂ ਉਪਰ ਹੀ ਟੈਸਟ ਕੀਤੀ ਹੈ। ਬ੍ਰਤਾਨੀਆ ਵਾਲੇ ਤਾਂ ਉਹਨਾਂ ਦੀ ਦਵਾਈ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਚੀਨੀ ਵੀ ਇਸ ਖੋਜ ਵਿੱਚ ਲੱਗੇ ਹੋਏ ਹਨ, ਉਸ ਪਾਸਿਓਂ ਵੀ ਸ਼ਾਇਦ ਕੋਈ ਚੰਗੀ ਖ਼ਬਰ ਆ ਜਾਵੇ। ਭਾਰਤ ਵਾਲੇ ਵੀ ਪੂਨੇ ਵਿੱਚ ਕੋਈ ਖੋਜ ਵਿੱਚ ਰੁਝੇ ਹੋਏ ਹਨ, ਦੁਨੀਆ ਉਸ ਪਾਸੇ ਵੀ ਬਹੁਤ ਧਿਆਨ ਨਾਲ ਦੇਖ ਰਹੀ ਹੈ। ਬ੍ਰਤਾਨੀਆ ਵਾਲੇ ਇਸ ਮਾਮਲੇ ਵਿੱਚ ਕੁਝ ਪੱਛੜ ਗਏ ਹਨ। ੌਣੋਰਦ ੂਨਵਿeਰਸਟੇ & Aਸਟਰਅਢeਨeਚਅ ਵਾਲੇ ਰਲ਼ ਕੇ ਕਰੋਨਾ ਦੀ ਦਵਾਈ ਉਪਰ ਖੋਜ ਕਰ ਰਹੇ ਹਨ। ਉਹਨਾਂ ਨੂੰ ਦਵਾਈ ਮਿਲ ਵੀ ਗਈ ਸੀ ਪਰ ਇਸ ਦੇ ਟੈਸਟ ਦੇ ਕਰਨ ਸਮੇਂ ਕੋਈ ਗੜਬੜ ਹੋ ਗਈ ਤੇ ਇਸ ਖੋਜ ਨੂੰ ਧੱਕਾ ਲੱਗ ਗਿਆ। ਇਸ ਲਈ ਉਹ ਖੋਜ ਕੁਝ ਪਿੱਛੇ ਪੈ ਗਈ ਹੈ। ਇਵੇਂ ਹੀ ਸਾਊਥੈਂਪਟਨ ਦੀ ਵੀ ਕੋਈ ਸੰਸਥਾ ਇਸ ਲੱਭਤ ਦੇ ਨੇੜੇ ਦੱਸੀ ਜਾਂਦੀ ਹੈ।
ਦੋਵਾਂ ਦਵਾਈਆਂ ਬਾਰੇ ਮੁਢਲੀ ਜਾਣਕਾਰੀ ਮੁਤਾਬਕ ਇਹ ਇਕੋ ਤਰੀਕੇ ਨਾਲ ਕੰਮ ਕਰਦੀਆਂ ਹਨ। ਤੁਹਾਡੇ ਦੋ ਟੀਕੇ ਲਾਏ ਜਾਂਦੇ ਹਨ। ਪਹਿਲਾਂ ਤਹਾਡੇ ਟੀਕਾ ਲਾ ਕੇ ਇਸ ਬਿਮਾਰੀ ਦੇ ਲੱਛਣ ਪੈਦਾ ਕੀਤੇ ਜਾਂਦੇ ਹਨ ਤੇ ਫਿਰ ਦੂਜਾ ਟੀਕਾ ਲਾ ਇਸ ਦਾ ਇਲਾਜ ਕੀਤਾ ਜਾਂਦਾ ਹੈ। ਦੂਜਾ ਟੀਕਾ ਤੁਹਾਡੇ ਅੰਦਰਲੇ ਪ੍ਰਤੀ-ਰੱਖਿਅੱਕ (ੀਮਮੁਨਟੇ) ਨੂੰ ਮਜ਼ਬੂਤ ਕਰੇਗਾ ਤੇ ਇਸ ਨੂੰ ਕਰੋਨਾਵਾਇਰਸ ਨਾਲ ਲੜਨਾ ਸਿਖਾਏਗਾ। ਦੂਜੇ ਸ਼ਬਦਾਂ ਵਿੱਚ ਦੂਜਾ ਟੀਕਾ ਤੁਹਾਡੇ ਸਰੀਰ ਵਿੱਚ ਏਨੀ ਸਮਰਥਾ ਜਾਂ ਐਂਟੀਬੌਡੀ ਪੈਦਾ ਕਰ ਦੇਵੇਗਾ ਕਿ ਇਹ ਬਿਮਾਰੀ ਤੁਹਾਡੇ ਉਪਰ ਦੁਬਾਰਾ ਹਮਲਾ ਨਹੀਂ ਕਰ ਸਕੇਗੀ। ਇਹਨਾਂ ਦੋਵਾਂ ਦਵਾਈਆਂ ਨੇ ਭਾਵੇਂ ਇਕੋ ਤਰੀਕੇ ਨਾਲ ਕੰਮ ਕਰਨਾ ਹੈ ਪਰ ਇਹਨਾਂ ਵਿੱਚ ਕੁਝ ਖਾਸ ਫਰਕ ਵੀ ਹਨ। ਜਿਵੇਂ ਕਿ ਪਫਾਈਜ਼ਰ ਦਾ ਦੂਜਾ ਟੀਕਾ ਤਿੰਨ ਹਫਤਿਆਂ ਬਾਅਦ ਲੱਗੇਗਾ ਤੇ ਮੌਡੈਰਨਾ ਦਾ ਦੂਜਾ ਟੀਕਾ ਚਾਰ ਹਫਤਿਆਂ ਬਾਅਦ। ਪਫਾਈਜ਼ਰ ਦੀ ਦਵਾਈ ਨੂੰ ਸੰਭਾਲਣ ਲਈ ਮਨਫੀ 75 ਡਿਗਰੀ ਵਾਲੇ ਤਾਪਮਾਨ ਦੀ ਲੋੜ ਪੈਂਦੀ ਹੈ। ਇਹ ਦਵਾਈ ਆਮ ਫਰਿੱਜ ਵਿੱਚ ਸਿਰਫ ਪੰਜ ਦਿਨ ਤੱਕ ਹੀ ਰੱਖੀ ਜਾ ਸਕਦੀ ਹੈ। ਮੌਡੈਰਨਾ ਵਾਲੀ ਦਵਾਈ ਆਮ ਫਰਿੱਜ ਵਿੱਚ ਵੀ ਸੰਭਾਲੀ ਜਾ ਸਕਦੀ ਹੈ ਕਿਉਂਕਿ ਇਸ ਨੂੰ ਮਨਫੀ 21 ਡਿਗਰੀ ਦੇ ਤਾਪਮਾਨ ਦੀ ਜ਼ਰੂਰਤ ਹੀ ਹੋਵੇਗੀ ਤੇ ਇਸ ਦੀ ਉਮਰ ਛੇ ਮਹੀਨੇ ਹੋਵੇਗੀ।
ਇਹ ਵੀ ਇਕ ਅਜੀਬ ਗੱਲ ਹੈ ਕਿ ਬਿਮਾਰੀ ਨੂੰ ਕਾਬੂ ਪਾਉਣ ਦਾ ਤਰੀਕਾ ਵੀ ਇਸ ਬਿਮਾਰੀ ਨੇ ਹੀ ਸਿਖਾਇਆ ਹੈ। ਜਦ ਇਕ ਵਾਰ ਕਿਸੇ ਨੂੰ ਕਰੋਨਾ ਹੋ ਜਾਂਦਾ ਹੈ ਤਾਂ ਦੂਜੀ ਵਾਰ ਹੋਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਮਰੀਜ਼ ਦੇ ਸਰੀਰ ਵਿੱਚ ਐਂਟੀਬੌਡੀ ਬਣ ਜਾਂਦੀ ਹੈ ਜੋ ਅੱਗਿਓਂ ਕਰੋਨਾ ਤੋਂ ਬਚਾਅ ਕਰਦੀ ਹੈ। ਇਸੇ ਲਈ ਕਰੋਨਾ ਦੇ ਪੁਰਾਣੇ ਮਰੀਜ਼ਾਂ ਦੇ ਖੂਨ ਵਿੱਚੋਂ ਪਲਾਸਮਾ ਲੈ ਕੇ ਵੀ ਇਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਹ ਐਂਟੀਬੌਡੀ ਜਾਂ ਸਮਰਥਾ ਕਿੰਨੀ ਦੇਰ ਬਣੀ ਰਹੇਗੀ ਇਸ ਸਵਾਲ ਦਾ ਜਵਾਬ ਹਾਲੇ ਮਿਲਣਾ ਹੈ। ਇਹ ਦੋਵੇਂ ਕਿਸਮ ਦੇ ਟੀਕੇ ਵੀ ਤੁਹਾਡੀ ਸਰੀਰ ਵਿੱਚ ਐਂਟੀਬੌਡੀ ਬਣਾਉਣਗੇ। ਇਸ ਗੱਲ ਦਾ ਵੀ ਹਾਲੇ ਪੂਰਾ ਨਹੀਂ ਪਤਾ ਕਿ ਇਹਨਾਂ ਟੀਕਿਆਂ ਦਾ ਅਸਰ ਕਿੰਨੀ ਦੇਰ ਰਹੇਗਾ। ਕੀ ਇਹ ਉਮਰ ਭਰ ਲਈ ਹੋਣਗੇ ਜਾਂ ਇਕ ਮਿਥੇ ਸਮੇਂ ਲਈ? ਬਹੁਤੇ ਮਾਹਰ ਕਹਿੰਦੇ ਹਨ ਕਿ ਜਿਵੇਂ ਫਲੂ-ਜੈਬ ਭਾਵ ਨਜ਼ਲਾ-ਜੁਕਾਮ ਦਾ ਟੀਕਾ ਹਰ ਸਾਲ ਲਵਾਉਣਾ ਪੈਂਦਾ ਹੈ ਇਵੇਂ ਹੀ ਇਹ ਟੀਕੇ ਵੀ ਹਰ ਸਾਲ ਲਗਿਆ ਕਰਨਗੇ। ਹੋ ਸਕਦਾ ਹੈ ਕਿ ਸਾਲ ਵਿੱਚ ਦੋ ਵਾਰ ਵੀ ਲੱਗਣ। ਜਿਵੇਂ ਜਿਵੇਂ ਦਵਾਈ ਵਰਤੀ ਜਾਵੇਗੀ ਇਸ ਦੇ ਸਹੀ ਨਤੀਜੇ ਸਾਹਮਣੇ ਆਉਂਦੇ ਰਹਿਣਗੇ।
ਦੋਵੇਂ ਕੰਪਨੀਆਂ ਦਾਅਵਾ ਕਰ ਰਹੀਆਂ ਹਨ ਕਿ ਉਹ ਇਕ ਇਕ ਬਿਲੀਅਨ ਟੀਕੇ ਤਿਆਰ ਕਰਨਗੀਆਂ ਪਰ ਹਾਲੇ ਇਹਨਾਂ ਨੂੰ ਆਪਣੀ ਦਵਾਈ ਨੂੰ ਪਬਲਿਕ ਵਿੱਚ ਲਿਆਉਣ ਲਈ ਮਨਜ਼ੂਰੀ ਲੈਣ ਦੀ ਲੋੜ ਪਵੇਗੀ। ਜਦ ਵੀ ਕੋਈ ਨਵੀਂ ਦਵਾਈ ਤਿਆਰ ਹੁੰਦੀ ਹੈ ਤਾਂ ਡਰੱਗ ਰੈਗੂਲੇਟਰਾਂ ਵਲੋਂ ਉਸ ਦਾ ਨਰੀਖਣ ਕੀਤਾ ਜਾਂਦਾ ਹੈ ਕਿ ਦਵਾਈ ਲੋਕਾਂ ਲਈ ਸੁਰੱਖਿਅਤ ਵੀ ਹੈ ਨਹੀਂ। ਦਵਾਈਆਂ ਚੈੱਕ ਕਰਨ ਲਈ ਹਰ ਮੁਲਕ ਦੀ ਆਪਣੀ ਇਕ ਕਮੇਟੀ ਹੁੰਦੀ ਹੈ। ਇਸ ਵੇਲੇ ਯੂਰਪ ਵਿੱਚ ਦਵਾਈ ਨੂੰ ਪਾਸ ਕਰਨ ਲਈ ਓੰA (ਓੁਰੋਪeਅਨ ੰeਦਚਿਨਿe Aਗeਨਚੇ) ਹੈ ਤੇ ਇਥੇ ੰ੍ਹ੍ਰA (ੰeਦਚਿਨਿe ਅਨਦ ੍ਹeਅਲਟਹ ਫਰੋਦੁਚਟ ੍ਰeਗੁਲਅਟੋਰੇ Aਗeਨਚੇ) ਹੈ। ਦਵਾਈ ਤਿਆਰ ਕਰਨ ਵਾਲੀਆਂ ਕੰਪਨੀਆਂ ਜਲਦੀ ਹੀ ਆਪਣੇ ਕੇਸ ਇਹਨਾਂ ਕਮੇਟੀਆਂ ਮੁਹਰੇ ਰੱਖ ਰਹੀਆਂ ਹਨ। ਜੇ ਸਭ ਕੁਝ ਠੀਕ ਰਿਹਾ ਤਾਂ ਦਸੰਬਰ ਦੇ ਅੱਧ ਤੱਕ ਪਫਾਈਜ਼ਰ ਦੇ ਟੀਕੇ ਮਾਰਕਿਟ ਵਿੱਚ ਆ ਜਾਣਗੇ। ਪਰ ਮੌਡੈਰਨਾ ਦੇ ਦਵਾਈ ਨੂੰ ਮਾਰਕਿਟ ਵਿੱਚ ਆਉਣ ਲਈ ਹਾਲੇ ਕੁਝ ਸਮਾਂ ਲੱਗ ਸਕਦਾ ਹੈ। ਜੋ ਵੀ ਹੋਵੇ ਦੁਨੀਆਂ ਭਰ ਦੇ ਮੁਲਕ ਇਹਨਾਂ ਦਵਾਈਆਂ ਦਾ ਆਰਡਰ ਦੇਣ ਨੂੰ ਕਾਹਲੇ ਪੈ ਰਹੇ ਹਨ। ਇਸ ਦਾ ਅਸਰ ਦੁਨੀਆਂ ਦੇ ਸ਼ੇਅਰ ਬਾਜ਼ਾਰ ਉਪਰ ਵੀ ਬਹੁਤ ਹਾਂ-ਵਾਚਕ ਤਰੀਕੇ ਨਾਲ ਪੈ ਰਿਹਾ ਹੈ। ਬ੍ਰਤਾਨੀਆ ਨੇ ਚਾਲੀ ਮਿਲੀਅਨ ਟੀਕਿਆਂ ਦਾ ਆਰਡਰ ਪਫਾਈਜ਼ਰ ਨੂੰ ਦੇ ਦਿੱਤਾ ਹੈ ਜਿਹਨਾਂ ਵਿੱਚ ਦਸ ਮਿਲੀਅਨ ਇਸੇ ਸਾਲ ਵਿੱਚ ਹੀ ਮਿਲਣਗੇ ਤੇ ਬਾਕੀ ਦੇ ਤੀਹ ਮਿਲੀਅਨ ਅਗਲੇ ਸਾਲ ਵਿੱਚ। ਮੌਡੈਰਨਾ ਨੂੰ ਬ੍ਰਤਾਨੀਆ ਨੇ ਪੰਜ ਮਿਲੀਅਨ ਟੀਕਿਆਂ ਦਾ ਆਰਡਰ ਦੇ ਦਿੱਤਾ ਹੈ। ਇਵੇਂ ਹੀ ਪਫਾਈਜ਼ਰ ਨੂੰ ਅਮਰੀਕਾ ਨੇ ਸੌ ਮਿਲੀਅਨ ਟੀਕੇ ਦਾ ਆਰਡਰ ਦਿੱਤਾ ਹੈ ਤੇ ਯੂਰਪ ਨੇ ਸੌ ਮਿਲੀਅਨ ਟੀਕਿਆਂ ਦਾ। ਦੋਵਾਂ ਕੰਪਨੀਆਂ ਦਾ ਕਹਿਣਾ ਹੈ ਕਿ ਸਭ ਦੇਸ਼ਾਂ ਨੂੰ ਟੀਕੇ ਮੁਹੱਈਆ ਕੀਤੇ ਜਾਣਗੇ, ਕਿਸੇ ਨੂੰ ਪਿੱਛੇ ਨਹੀਂ ਰੱਖਿਆ ਜਾਵੇਗਾ।
ਬ੍ਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ ਨੇ ਇਹਨਾਂ ਦਵਾਈਆਂ ਦੀ ਵਰਤੋਂ ਲਈ ਪੂਰਾ ਪ੍ਰੋਗਰਾਮ ਉਲੀਕ ਲਿਆ ਹੈ। ਡਾਕਟਰਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਹ ਤਿਆਰ ਰਹਿਣ। ਟੀਕੇ ਲਾਉਣ ਵਾਲਿਆਂ ਦੀ ਨਵੀਂ ਭਰਤੀ ਵੀ ਕੀਤੀ ਜਾਵੇਗੀ ਤਾਂ ਜੋ ਇਹ ਕੰਮ ਜਲਦੀ ਨਾਲ ਮੁਕਾਇਆ ਜਾਵੇ ਤੇ ਲੋਕਾਂ ਨੂੰ ਕਰੋਨਾ ਦੇ ਕਹਿਣ ਤੋਂ ਬਚਾਇਆ ਜਾ ਸਕੇ। ਟੀਕਿਆਂ ਦੀ ਵਰਤੋਂ ਭਾਵ ਪਹਿਲ ਕਿਹਨਾਂ ਨੂੰ ਦਿੱਤੀ ਜਾਵੇਗੀ ਇਸ ਦਾ ਫੈਸਲਾ ਵੀ ਕਰ ਲਿਆ ਗਿਆ ਹੈ। ਪਹਿਲਾਂ ਇਹ ਟੀਕੇ ਨਰਸਿੰਗ ਹੋਮਜ਼ ਵਿੱਚ ਰਹਿੰਦੇ ਬਿਜ਼ੁਰਗਾਂ ਤੇ ਉਥੇ ਕੰਮ ਕਰਦੇ ਸਟਾਫ ਨੂੰ ਲਾਏ ਜਾਣਗੇ। ਫਿਰ ਉਮਰ ਦੇ ਹਿਸਾਬ ਨਾਲ, ਵਧੇਰੀ ਉਮਰ ਦੇ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਵੇਂ ਪਹਿਲਾਂ ਅੱਸੀ ਤੋਂ ਉਪਰ ਦੇ ਲੋਕਾਂ ਨੂੰ ਲਾਏ ਜਾਣਗੇ, ਫਿਰ ਸੱਤਰ ਤੋਂ ਉਪਰ, ਫਿਰ ਸੱਠ ਤੋਂ ਉਪਰ ਤੇ ਫਿਰ ਪੰਜਾਹ ਤੋਂ ਉਪਰ। ਪੰਜਾਹ ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹਾਲੇ ਇਹ ਟੀਕੇ ਨਹੀਂ ਲਾਏ ਜਾਣਗੇ ਕਿਉਂਕਿ ਉਹਨਾਂ ਨੂੰ ਇਸ ਬਿਮਾਰੀ ਦਾ ਓਨਾ ਖਤਰਾ ਨਹੀਂ।
ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇਹਨਾਂ ਦਵਾਈਆਂ ਬਾਰੇ ਕੁਝ ਸਵਾਲ ਵੀ ਖੜੇ ਹੁੰਦੇ ਹਨ। ਜਿਵੇਂ ਕਿ ਕੀ ਇਹ ਦਵਾਈ ਸਭ ਨੂੰ ਇਕੋ ਜਿਹੀ ਮਿਕਦਾਰ ਵਿੱਚ ਦਿੱਤੀ ਜਾਵੇਗੀ ਕਿ ਘੱਟ ਵੱਧ? ਕੀ ਇਹ ਟੀਕੇ ਸਭ ਉਪਰ ਇਕੋ ਜਿਹਾ ਅਸਰ ਕਰਨਗੇ ਜਾਂ ਵੱਖ ਵੱਖ? ਕੀ ਇਹਨਾਂ ਟੀਕਿਆਂ ਤੋਂ ਬਾਅਦ ਵੀ ਕਰੋਨਾ ਤੁਹਾਡੇ ਤੱਕ ਸਫਰ ਕਰ ਸਕੇਗਾ? ਇਹਨਾਂ ਟੀਕਿਆਂ ਦੇ ਸਾਈਡ-ਅਫੈਕਟਸ ਕੀ ਹੋਣਗੇ? ਅਜਿਹੇ ਹੋਰ ਵੀ ਸਵਾਲ ਹੋ ਸਕਦੇ ਹਨ ਪਰ ਇਹਨਾਂ ਦਾ ਜਵਾਬ ਭਵਿੱਖ ਦੀ ਕੋਖ ਵਿੱਚ ਪਏ ਹਨ। ਜੋ ਵੀ ਹੈ ਪੂਰੀ ਉਮੀਦ ਹੈ ਕਿ ਅਗਲੀਆਂ ਗਰਮੀਆਂ ਤੱਕ ਕੋਵਿਡ-19 ਦੀ ਲਾਹਨਤ ਤੋਂ ਛੁਟਕਾਰਾ ਪਾਏ ਜਾਣ ਦੀ ਪੂਰੀ ਉਮੀਦ ਹੈ।
ਹਾਂ, ਇਕ ਗੱਲ ਹੋਰ। ਜਿਵੇਂ ਕੁਝ ਨਿਕੰਮੇ ਲੋਕ ਹਾਂ-ਵਾਚਕ ਖ਼ਬਰ ਦੇ ਬਰਾਬਰ ਨਾਂਹ-ਵਾਚਕ ਕਹਾਣੀਆਂ ਖੜੀਆਂ ਕਰ ਦਿੰਦੇ ਹਨ ਇਵੇਂ ਹੀ ਇਹਨਾਂ ਦਵਾਈਆਂ ਦੀ ਲੱਭਤ ਬਾਰੇ ਵੀ ਬਹੁਤ ਸਾਰੀਆਂ ਗਲਤ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਇਹਨਾਂ ਤੋਂ ਬਚਣ ਦੀ ਲੋੜ ਹੈ।
Comentários