top of page
Writer's pictureਸ਼ਬਦ

ਮਾਰਕਸ ਦੀ ਕਬਰ ‘ਤੇ

ਇਕ ਸਧਾਰਨ ਜਿਹੀ ਗਲੀ ਦਾ ਇਕ ਅਸਧਾਰਨ ਜਿਹਾ ਮੋੜ ਸੀ ਸਾਡੇ ਅੰਦਰ ਅੰਦਰ ਦੀ ਚੁੱਪ ਸੀ ਬਾਹਰ ਬਾਹਰ ਦਾ ਸ਼ੋਰ ਸੀ ਮੇਰਾ ਦੋਸਤ, ਹਰਜੀਤ ਅਟਵਾਲ ਮੇਰੇ ਨਾਲ ਸੀ ਪੱਤਝੜ ਦੀ ਥੱਕੀ ਹੋਈ ਸਾਮ ਸੀ ਲੰਡਨ ਦੇ ਅੰਦਰ ਖੰਡਰ ਸਨ ਲੰਡਨ ਦੇ ਬਾਹਰ ਕਬਰਸਤਾਨ ਸੀ ਕਬਰਸਤਾਨ ਦੇ ਬਾਹਰ ਪ੍ਰਕਾਸ਼ਨ ਸੁਭਾਏਮਾਨ ਸੀ ਗੇਟ ਬੰਦ ਸੀ ਅਤੇ ਪਹਿਰੇ ਦਾ ਇੰਤਜ਼ਾਮ ਸੀ ਫਿਰ ਇਹ ਗੇਟ ਕੁਝ ਪੌਂਡਾਂ ਦੀ ਚਾਬੀ ਨਾਲ ਖੁੱਲ੍ਹ ਗਿਆ ਕਾਰਲ ਮਾਰਕਸ ਆਪਣੀ ਕਬਰ ਵਿਚ ਜਿਵੇਂ ਹੋਵੇ ਹਿੱਲਿਆ ਕਬਰਾਂ ਸ਼ਾਂਤ ਸਨ, ਇਕੱਲੀਆਂ ਸਨ, ਠੰਢੀਆਂ ਸਨ ਮਾਰਕਸ ਦੀ ਕਬਰ ਇਕ ਮੋੜ ਦੇ ਪਾਸ ਸੀ ਠੰਢੀਆਂ ਪੈਰਗਾਹਾਂ ਨੂੰ ਅਜੇ ਵੀ ਸੂਰਜ ਤੋਂ ਧੁੱਪ ਦੀ ਕੁਝ ਆਸ ਸੀ ਇਕ ਕੁੜੀ ਜੋ ਹੁਣੇ ਸਾਡੇ ਮੂਹਰੇ ਮੂਹਰੇ ਆਈ ਸੀ ਮਾਰਕਸ ਦੀ ਕਬਰ ਲਈ ਕੁਝ ਫੁੱਲ ਲਿਆਈ ਸੀ ਮੇਰਾ ਦੋਸਤ ਜੋ ਇਥੇ ਨੇੜੇ ਹੀ ਰਹਿੰਦਾ ਹੈ ਕੁਝ ਦੇਰ ਦੀ ਰਸਮੀਂ ਚੁੱਪ ਤੋਂ ਬਾਅਦ ਕਹਿੰਦਾ ਹੈ ਕਿ ਉਹ ਜਦ ਵੀ ਕਾਰਲ ਮਾਰਕਸ ਦੀ ਕਬਰ ‘ਤੇ ਸਵੇਰੇ ਜਾਂ ਸਾਮ ਆਇਆ ਹੈ ਤਾਂ ਉਸ ਹਮੇਸ਼ਾ ਹੀ ਇਥੇ ਕੁਝ ਤਾਜ਼ੇ ਫੁੱਲਾਂ ਦਾ ਗੁਲਦਸਤਾ ਚੜ੍ਹਿਆ ਪਾਇਆ ਹੈ ਤਾਂ ਮੈਨੂੰ ਲਗਾ ਕਿ ਕਾਰਲ ਮਾਰਕਸ ਹੁਣੇ ਆਪਣੀ ਕਬਰ ਵਿਚੋਂ ਉਠ ਖੜੇਗਾ ਅਤੇ ਕਿਸੇ ਸਜ਼ਰੇ ਫੁੱਲ ਦੀਆਂ ਅੱਖਾਂ ਵਿਚੋਂ ਇਤਿਹਾਸ ਦਾ ਕੋਈ ਅਗ਼ਲਾ ਬਾਬ ਪੜ੍ਹੇਗਾ ਲੰਡਨ 1997

13Charan Gill, Rajwinder Meer and 11 others 1 comment 1 share Like Comment Share

Kommentit


bottom of page